
ਕੀ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਹੋ?
ਆਓ ਆਪਣੇ ਵਰਗੇ ਹੋਰਾਂ ਲੋਕਾਂ ਨਾਲ ਮਿਲਕੇ ਸਾਡੇ ਦੇਸੀ ਸੰਗੀਤ ਅਤੇ ਸੱਭਿਆਚਾਰ ਬਾਰੇ ਜਾਣੋ।
VYC Kindred ਵਿੱਚ ਸਾਡੇ ਨਾਲ ਜੁੜੋ, ਇਹ ਇੱਕ ਮੁਫਤ ਗਾਇਣ ਪ੍ਰੋਗਰਾਮ ਹੈ ਜਿੱਥੇ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਆਓਗੇ ਅਤੇ:
- ਦੇਸੀ ਸੰਗੀਤਕ ਰੀਤਾਂ ਦਾ ਅਨੁਭਵ ਕਰੋਗੇ ਅਤੇ ਇਨ੍ਹਾਂ ਵਿਚ ਹਿੱਸਾ ਲਓਗੇ
- ਨਵੇਂ ਦੋਸਤ ਬਣਾਓਗੇ
- ਆਪਣੀ ਕਹਾਣੀ ਸਾਂਝੀ ਕਰੋਗੇ

ਅਸੀਂ ਸਵਾਗਤ ਕਰਦੇ ਹਾਂ:
- ਨੌਜਵਾਨਾਂ (14-22 ਸਾਲ) ਦਾ
- ਕੈਨੇਡਾ ਤੋਂ ਬਾਹਰ ਪੈਦਾ ਹੋਏ ਕਿਸੇ ਵੀ ਵਿਅਕਤੀ ਦਾ
- ਨਵੇਂ ਅਤੇ ਤਜਰਬੇਕਾਰ ਗਾਇਕਾਂ ਦਾ
ਕਿਰਪਾ ਕਰਕੇ ਨੋਟ ਕਰੋ ਕਿ ਇਹ ਪ੍ਰੋਗਰਾਮ ਅੰਗਰੇਜ਼ੀ ਵਿੱਚ ਹੋਵੇਗਾ, ਪਰ ਤੁਹਾਡੀ ਅੰਗਰੇਜ਼ੀ ਕਿਹੋ ਜਿਹੀ ਵੀ ਹੋਵੇ, ਹਰੇਕ ਦਾ ਸਵਾਗਤ ਹੈ।